“ਸੱਚੀ ਦੱਸਿਓ ਕਿੰਨਾ ਕਰਦੇ ਪਿਆਰ ਭਗਤ ਸਿੰਘ ਨੂੰ”

ਅੱਜ ਕੱਲ ਦੀ ਪੰਜਾਬੀ ਗਾਇਕੀ ਦੇ ਵਿੱਚ ਝੋਨਾ, ਟਰੈਕਟਰ, ਮੋਬਾਇਲ ਅਤੇ ਲੱਚਰ ਕਾਲਜੀ ਆਸ਼ਕੀ ਤੋਂ ਬਿਨਾਂ ਹੋਰ ਕੁੱਝ ਘੱਟ ਹੀ ਸੁਣਨ ਨੂੰ ਮਿਲਦਾ ਹੈ…..ਕਾਫੀ ਦਿਨਾਂ ਪਿੱਛੋਂ ਇੱਕ ਮਤਲਬ ਭਰਪੂਰ ਗੀਤ ਗਾਇਕ ਰਣਬੀਰ ਦੁਸਾਂਝ ਦੇ ਮੁੱਖੋਂ ਸੁਣਨ ਨੂੰ ਮਿਲਿਆ ਜਿਸਦੇ ਬੋਲ ਹਨ “ਸੱਚੀ ਦੱਸਿਓ ਕਿੰਨਾ ਕਰਦੇ ਪਿਆਰ ਭਗਤ ਸਿੰਘ ਨੂੰ” ਇਹ ਗੀਤ ਸਰਦਾਰ ਭਗਤ ਸਿੰਘ ਬਾਰੇ ਚਾਨਣਾ ਪਾਉਣ ਤੋ ਸਿਵਾਏ ਸਿਆਸਤਦਾਨਾ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਨੂੰ ਵੀ ਮੱਧੇਨਜ਼ਰ ਰੱਖਿਆ ਗਿਆ ਹੈ। ਇਸੇ ਗੀਤ ਨੂੰ ਸ਼ਾਇਦ ਇਹ ਵਿਅੰਗ ਚਿੱਤਰ ਬਿਆਨ ਕਰ ਰਿਹਾ ਹੈ।
ਕਾਰਟੂਨਿਸਟ : ਗੁਰਸ਼ਰਨਜੀਤ ਸਿੰਘ ਸ਼ੀਂਹ