ਮਨਪ੍ਰੀਤ ਬਾਦਲ ਵਿਅੰਗ ਚਿੱਤਰ / Manpreet Badal Caricature


ਪਿਛਲੇ ਕੁੱਝ ਕੁ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਕਾਫੀ ਵੱਡਾ ਭੁਚਾਲ ਆਇਆ ਹੋਇਆ ਹੈ।ਮਸਲਾ ਸ੍ਰ ਮਨਪ੍ਰੀਤ ਸਿੰਘ ਬਾਦਲ ਤੋਂ ਸ਼ੁਰੂ ਹੋਇਆ। ਉਹਨਾਂ ਦਾ ਅਕਾਲੀ ਦਲ ਚੋਂ ਬਾਹਰ ਜਾਣਾ ਸ਼ਾਇਦ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲੈ ਕੇ ਆਉਣ ਦਾ ਸੁਨੇਹਾ ਦੇ ਰਿਹਾ ਹੈ।ਮਨਪ੍ਰੀਤ ਬਾਦਲ ਆਪਣੀ ਬੇਦਾਗ਼ ਸਾਫ ਸੁਥਰੇ ਅਕਸ ਕਾਰਨ ਲੋਕਾਂ ਦੇ ਦਿਲ ਜਿੱਤਦੇ ਨਜ਼ਰ ਆ ਰਹੇ ਹਨ।ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਨਤਾ ਬਦਲਾਵ ਭਾਲਦੀ ਹੈ।ਪਰ ਕਈ ਸਵਾਲ ਅਜੇ ਵੀ ਸਵਾਲ ਹੀ ਲਗਦੇ ਹਨ ਜਿੰਨਾਂ ਦਾ ਉਹਨਾਂ ਕੋਲ ਕੋਈ ਦ੍ਰਿੜ ਉੱਤਰ ਨਜ਼ਰ ਨਹੀਂ ਆੳਂਦਾ ਜਿਵੇਂ ਕਿ ਜੋ ਮੁੱਦੇ ਉਹਨਾਂ ਹੁਣ ਉਠਾਏ ਉਹ ਪਾਰਟੀ ਵਿੱਚ ਰਹਿੰਦੇ ਵਕਤ ਕਿਉਂ ਨਹੀਂ ਉਠਾਏ ਗਏ।
ਜਿੱਥੇ ਮਨਪ੍ਰੀਤ ਬਾਦਲ ਕਾਫੀ ਭੱਜਦੌੜ ਕਰਦੇ ਨਜਰ ਆ ਰਹੇ ਹਨ ਉੱਥੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਤੇ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਵੀ ਆਪਣੀ ਪੂਰੀ ਵਾਹ ਲਗਾ ਰਹੇ ਹਨ ਕਿ ਉਹ ਮਨਪ੍ਰੀਤ ਬਾਦਲ ਵੱਲੋਂ ਉਠਾਏ ਮੁੱਦਿਆਂ ਨੂੰ ਖੋਖਲਾ ਸਾਬਤ ਕਰ ਸਕਣ। ਮਨਪ੍ਰੀਤ ਬਾਦਲ ਵੱਲੋਂ ਦਿੱਤੀ 14 ਤਾਰੀਕ ਦੇ ਬਾਰੇ ਵੀ ਤਰਾਂ-ਤਰਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਵਕਤ ਤੋਂ ਪਹਿਲਾਂ ਕੁੱਝ ਵੀ ਕਹਿਣਾ ਮੁਸ਼ਕਿਲ ਹੈ।
ਦੇਖਦੇ ਹਾਂ ਕਿ ਕੀ ਹੁੰਦੈ