A place where you will get latest Punjabi Cartoons and Caricatures.

Subscribeਪਿਛਲੇ ਦਿਨੀ ਬਠਿੰਡਾ ਵਿਖੇ ਬੇਰੁਜਗਾਰ ਅਧਿਆਪਕਾਂ ਦੇ ਨਾਲ ਜੋ ਕੱਟਮਾਰ ਹੋਈ ਉਹ ਵਾਕਿਆ ਹੀ ਅਤਿਨਿੰਦਨਯੋਗ ਸੀ। ਹੁਣ ਚਾਹੇ ਮੁੱਖਮੰਤਰੀ ਸਾਹਿਬ ਕੁੱਝ ਵੀ ਕਹਿਣ ਪਰ ਟੀਵੀ ਚੈਨਲਾਂ ਤੇ ਜੱਥੇਦਾਰਾਂ ਤੇ ਉਹਨਾਂ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋ ਚਾੜਿਆ ਕੁਟਾਪਾ ਪੂਰੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਅੱਖੀਂ ਦੇਖਿਆ ਹੈ। ਮੁੱਖਮੰਤਰੀ ਸਾਹਿਬ ਨੇ ਬੇਰੁਜਗਾਰ ਅਧਿਆਪਕਾਂ ਵੱਲੋਂ ਕਿਸੇ ਪ੍ਰੋਗਰਾਮ ਵਿੱਚ ਜਾ ਕੇ ਆਪਣੀਆਂ ਮੰਗਾਂ ਜਾਹਿਰ ਕਰਨ ਦੀ ਨਿੰਦਿਆ ਕੀਤੀ ਪਰ ਬਾਦਲ ਸਾਹਿਬ ਭੁੱਖੇ ਪੇਟ ਕਿੰਨੇ ਦਿਨ ਤੱਕ ਇੰਤਜਾਰ ਕਰ ਸਕਦੇ। ਹਾਂ ਕਿਸੇ ਪ੍ਰੋਗਰਾਮ ਵਿੱਚ ਜਾ ਕੇ ਇਸ ਤਰਾਂ ਆਪਣੇ ਹੱਕ ਮੰਗਣਾਂ ਗਲਤ ਹੋ ਸਕਦਾ ਹੈ ਪਰ ਇਸ ਤਰੀਕੇ ਨਾਲ ਧੀਆਂ ਭੈਣਾਂ ਨਾਲ ਧੱਕਾ ਮੁੱਕੀ ਤੇ ਖਿੱਚਧੂਹ ਕਰਨਾ ਵੀ ਕੋਈ ਸ਼ਲਾਘਾਯੋਗ ਨਹੀਂ। ਹਰ ਮੁਲਕ ਹਰ ਸੂਬੇ ਦੇ ਵਿੱਚ ਸਾਰੇ ਲੋਕਾਂ ਕੋਲ ਰੋਜਗਾਰ ਨਹੀਂ ਹੁੰਦਾ ਪਰ ਰੋਜਗਾਰ ਉਪਲਬਧ ਕਰਵਾਉਣ ਦੀ ਕੋਸ਼ਿਸ਼ਾਂ ਤਾਂ ਸਮੇ ਦੀਆਂ ਸਰਕਾਰਾਂ ਨੂੰ ਕਰਨੀਆਂ ਹੀ ਪੈਂਦੀਆਂ ਹਨ।

2 comments:

Post a Comment