A place where you will get latest Punjabi Cartoons and Caricatures.

Subscribe





   24 ਘੰਟੇ ਬਿਜਲੀ – ਕਾਰਟੂਨ
ਨੇਤਾ ਲੋਕਾਂ ਦੇ ਵਾਅਦੇ ਪਾਣੀ ਦੇ ਬੁਲਬਲੇ ਵਾਂਗ ਹੁੰਦੇ ਹਨ। ਪਲਕ ਝਪਕਦੇ ਹੀ ਟੁੱਟ ਜਾਂਦੇ ਹਨ ਵੋਟਾਂ ਲਈਆਂ ਤੇ ਚਲਦੇ ਬਣੇ। ਪਰ ਆਹ ਸਾਡੇ ਨੇਤਾ 420 ਜੀ ਦਾ ਸਟਾਇਲ ਜਰਾ ਹਟ ਕੇ ਹੈ।ਪਤਾ ਹੈ ਕਿ ਵੋਟਾਂ ਫਿਰ ਸਿਰ ਤੇ ਆ ਗਈਆਂ ਪਿਛਲੇ ਚੋਣ ਮੈਨੀਫਸਟੋ ਵਾਲੇ ਸਾਰੇ ਵਾਅਦੇ ਹੁਣ ਯਾਦ ਆਏ ਨੇ। ਤੇ ਲਉ ਜੀ ਪਹਿਲਾਂ 24 ਘੰਟੇ ਬਿਜਲੀ ਦੇਣ ਵਾਲਾ ਕੰਮ ਕਰਨ ਲੱਗੇ ਨੇ ਉਹ ਵੀ ਘਰ ਘਰ ਜਾ ਕੇ। ਇਹਨੂੰ ਕਹਿੰਦੇ ਨੇ ਹਿੰਗ ਲੱਗੇ ਨਾਂ ਫਟਕੜੀ ਨਾਲੇ ਰੰਗ ਵੀ ਚੋਖਾ।


ਕਾਰਟੂਨਿਸਟ: ਗੁਰਸ਼ਰਨਜੀਤ ਸਿੰਘ ਸ਼ੀਹ


* Click on the picture to view in original Size















































*Click on the picture to view in its original size

ਹੋਰ ਕਿਸੇ ਨੇ ਆਪਣਾ ਵੈਲਨਟਾਈਨ ਡੇ ਮਨਾਇਆ ਹੋਵੇ ਚਾਹੇ ਨਾਂ ਪਰ ਸਾਡੇ ਨੇਤਾ 420 ਜੀ ਨੇ ਤਾਂ ਆਪਣਾ ਵੈਲਨਟਾਈਨ ਡੇ ਆਪਣੀ ਪੁਰਾਣੀ ਮਹਿਬੂਬਾ ਮਿਸ ਬੇਈਮਾਨੀ ਨਾਲ ਮਨਾ ਲਿਆ ਤੇ ਉਸ ਦੇ ਪਿਆਰ ਚ’ ਉਹ ਤਾਂ ਹੋਰ ਪਤਾ ਨਹੀ ਕਿੰਨੇ ਘਪਲੇ ਕਰਨ ਦੀਆਂ ਕਸਮਾਂ ਖਾ ਰਹੇ ਨੇ …ਮੈਨੂੰ ਲਗਦਾ ਜਦੋਂ ਤੱਕ ਇਹਨਾਂ ਦੀ ਇਹ ਆਸ਼ਕੀ ਬੰਦ ਨਹੀਂ ਹੁੰਦੀ ਤਦ ਤੱਕ ਇਹ ਘਪਲੇ ਬੰਦ ਨਹੀਂ ਹੋਣੇ

























































All the rights are reserved with the cartoonist Gursharanjit Singh Shinh. Any unauthorised reproduction is prohibited.


Saadeet - Manisa Turkey born in 1971. 25 years, cartoons, humor and am interested in illustration. Various competitions, album and my cartoons were published in the exhibition. Daily and weekly newspapers in the corner drew cartoons. I write stories as well as cartoon humor. My main professional graphic designer. Harum published in Turkey, drew cartoons for a humor magazine Leman and Sarlo. Cartoons and pictures continue my work. Everything for humor and cartoons

 DHOBHI GHAT (Common Man's Diary) - ਆਮਿਰ ਖਾਨ ਦੀ ਨਵੀਂ ਫਿਲਮ ਧੋਬੀ ਘਾਟ ਸਿਨੇਮਿਆਂ ਦਾ ਸਿੰਗਾਰ ਬਣੀ ਹੋਈ ਹੈ। 95 ਮਿੰਟਾਂ ਦੀ ਇਹ ਫਿਲਮ ਲੋਕਾਂ ਦੇ ਦਿਲ ਤੇ ਕੀ ਛਾਪ ਛੱਡੇਗੀ ਇਹ ਤਾਂ ਕੁੱਝ ਕਹਿ ਨਹੀਂ ਸਕਦੇ ਪਰ ਆਮ ਆਦਮੀ ਦੀ ਜਿੰਦਗੀ ਨੂੰ ਜੋ ਮਹਿੰਗਾਈ ਨੇ ਧੋਇਆ ਹੈ ਉਹ ਸਭ ਨੂੰ ਪਤਾ ਹੈ।ਸਰਕਾਰ ਆਪਣਾਂ ਪੂਰਾ ਜੋਰ ਲਗਾਉਣ ਦੇ ਬਾਵਜੂਦ ਵੀ ਮਹਿੰਗਾਈ ਨੂੰ ਰੋਕ ਨਹੀਂ ਪਾ ਰਹੀ …….ਮਹਿੰਗਾਈ ਨੇ ਆਮ ਆਦਮੀ ਦੀਆਂ ਚੀਕਾਂ ਕੱਢਾ ਰੱਖੀਆਂ ਹਨ।
 
 
 
 
 
 


 














ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਐਡਵਾਈਜਰ ਸ੍ਰੀ ਹਰਚਰਨ ਬੈਂਸ ਵੱਲੋਂ ਆਪਣੀ ਫੇਸਬੁੱਕ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਬਾਰੇ ਕੀਤੀ ਟਿੱਪਣੀ ਅਖਬਾਰਾਂ ਦੀ ਖਬਰ ਬਣ ਗਈ । ਜਿਸ ਦਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਵੀ ਆਪਣੇ ਢੰਗ ਨਾਲ ਜਵਾਬ ਦਿੱਤਾ।
ਬਹੁਤ ਸਾਰੇ ਵੱਡੇ ਲੀਡਰ ਅੱਜਕੱਲ ਫੇਸਬੁੱਕ ਤੇ ਆ ਰਹੇ ਹਨ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਐਸੀਆਂ ਨੇਕਝੋਕਾਂ ਆਮ ਹੀ ਖਬਰਾਂ ਦਾ ਹਿੱਸਾ ਬਣਨਗੀਆਂ।
















ਠਾਠਾਂ ਮਾਰਦਾ ਇਕੱਠ ਕਰਕੇ ਮਨਪ੍ਰੀਤ ਸਿੰਘ ਨੇ ਬਾਦਲ ਤੇ ਕਾਂਗਰਸ ਦੋਹਾਂ ਨੂੰ ਸੋਚੀਂ ਪਾਇਆ – ਇੱਕ ਖਬਰ
ਮੁਕਤਸਰ ਮਾਘੀ ਦੇ ਮੇਲੇ ਵਿੱਚ ਠਾਠਾਂ ਮਾਰਦਾ ਇਕੱਠ ਕਰਕੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਨੇ ਬਾਦਲ ਤੇ ਕਾਂਗਰਸ ਦੋਹਾਂ ਨੂੰ ਸੋਚੀਂ ਪਾਇਆ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰਨ ਲਈ ਉੱਠੇ ਤਾਂ ਇਕੱਠ 40 ਹਜਾਰ ਤੱਕ ਪੁੱਜ ਗਿਆ।
ਇਹ ਤਾਂ ਹੁਣ ਵਕਤ ਹੀ ਦੱਸੇਗਾ ਕਿ ਇਹ ਇਕੱਠ ਕਿਸ ਦੇ ਹੱਕ ਚ’ ਵੋਟਾਂ ਭੁਗਤਾਵੇਗਾ।

New Year Cartoon


































ਵਿਅੰਗ ਚਿੱਤਰ – ਖੁਸਵੰਤ ਬਾਂਸਲ - ਖੁਸਵੰਤ ਬਾਂਸਲ ਮੇਰੇ ਵੱਡੇ ਵੀਰ ਤੇ ਮਾਰਗ ਦਰਸ਼ਕ ਹਨ। ਜਦੋਂ ਵੀ ਕਦੇ ਜਰੂਰਤ ਮਹਿਸੂਸ ਹੁੰਦੀ ਹੈ ਤਾਂ ਬੇਝਿਜਕ ਵੀਰ ਦੇ ਘਰ ਦਾ ਦਰਵਾਜਾ ਖੜਕਾ ਲਈਦੈ।ਇਹਨਾਂ ਦਾ ਵਿਅੰਗ ਚਿੱਤਰ ਬਣਾ ਕੇ ਵੱਖਰੀ ਜਿਹੀ ਖੁਸ਼ੀ ਮਹਿਸੂਸ ਹੋਈ।ਵੀਰਜੀ ਅੱਜ ਕਿੰਨੀ ਦੇਰ ਪਹਿਲ਼ਾਂ ਦਾ ਕੀਤਾ ਵ੍ਹਾਦਾ ਪੂਰਾ ਕਰ ਰ੍ਹਿਹਾਂ, ਇਹ ਕਹਿ ਲਉ ਕਿ ਦੇਰ ਆਏ ਪਰ ਦਰੁੱਸਤ ਆਏ।
ਨਵੇਂ ਵਰ੍ਹੇ ਵਿੱਚ ਰੱਬ ਤੁਹਾਡੇ ਦਿਲ ਦੀਆਂ ਸਭ ਖੁਆਹਿਸ਼ਾਂ ਪੂਰੀਆਂ ਕਰੇ।

Dr. Manmohan Singh and 2G Cartoon


































 Nicoleta Ionescu - A Cartoonist & Illustrator

 















  ਕਾਂਗਰਸ ਵਿੱਚੋਂ ਅਕਾਲੀ ਦਲ ਆਏ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਹੀ ਅਲਵਿਦਾ ਮਨਪ੍ਰੀਤ ਬਾਦਲ ਦੇ ਜਾਣ ਮਗਰੋਂ ਇਹ ਅਕਾਲੀ ਦਲ ਲਈ ਦੂਸਰਾ ਝਟਕਾ























ਪਿਛਲੇ ਕੁੱਝ ਕੁ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਕਾਫੀ ਵੱਡਾ ਭੁਚਾਲ ਆਇਆ ਹੋਇਆ ਹੈ।ਮਸਲਾ ਸ੍ਰ ਮਨਪ੍ਰੀਤ ਸਿੰਘ ਬਾਦਲ ਤੋਂ ਸ਼ੁਰੂ ਹੋਇਆ। ਉਹਨਾਂ ਦਾ ਅਕਾਲੀ ਦਲ ਚੋਂ ਬਾਹਰ ਜਾਣਾ ਸ਼ਾਇਦ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲੈ ਕੇ ਆਉਣ ਦਾ ਸੁਨੇਹਾ ਦੇ ਰਿਹਾ ਹੈ।ਮਨਪ੍ਰੀਤ ਬਾਦਲ ਆਪਣੀ ਬੇਦਾਗ਼ ਸਾਫ ਸੁਥਰੇ ਅਕਸ ਕਾਰਨ ਲੋਕਾਂ ਦੇ ਦਿਲ ਜਿੱਤਦੇ ਨਜ਼ਰ ਆ ਰਹੇ ਹਨ।ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਨਤਾ ਬਦਲਾਵ ਭਾਲਦੀ ਹੈ।ਪਰ ਕਈ ਸਵਾਲ ਅਜੇ ਵੀ ਸਵਾਲ ਹੀ ਲਗਦੇ ਹਨ ਜਿੰਨਾਂ ਦਾ ਉਹਨਾਂ ਕੋਲ ਕੋਈ ਦ੍ਰਿੜ ਉੱਤਰ ਨਜ਼ਰ ਨਹੀਂ ਆੳਂਦਾ ਜਿਵੇਂ ਕਿ ਜੋ ਮੁੱਦੇ ਉਹਨਾਂ ਹੁਣ ਉਠਾਏ ਉਹ ਪਾਰਟੀ ਵਿੱਚ ਰਹਿੰਦੇ ਵਕਤ ਕਿਉਂ ਨਹੀਂ ਉਠਾਏ ਗਏ।
                                ਜਿੱਥੇ ਮਨਪ੍ਰੀਤ ਬਾਦਲ ਕਾਫੀ ਭੱਜਦੌੜ ਕਰਦੇ ਨਜਰ ਆ ਰਹੇ ਹਨ ਉੱਥੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਤੇ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਵੀ ਆਪਣੀ ਪੂਰੀ ਵਾਹ ਲਗਾ ਰਹੇ ਹਨ ਕਿ ਉਹ ਮਨਪ੍ਰੀਤ ਬਾਦਲ ਵੱਲੋਂ ਉਠਾਏ ਮੁੱਦਿਆਂ ਨੂੰ ਖੋਖਲਾ ਸਾਬਤ ਕਰ ਸਕਣ। ਮਨਪ੍ਰੀਤ ਬਾਦਲ ਵੱਲੋਂ ਦਿੱਤੀ 14 ਤਾਰੀਕ ਦੇ ਬਾਰੇ ਵੀ ਤਰਾਂ-ਤਰਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਵਕਤ ਤੋਂ ਪਹਿਲਾਂ ਕੁੱਝ ਵੀ ਕਹਿਣਾ ਮੁਸ਼ਕਿਲ ਹੈ।
ਦੇਖਦੇ ਹਾਂ ਕਿ ਕੀ ਹੁੰਦੈ

Manpreet Badal - Cartoon













Eh cartoon kafi din pehlan banaya si jadon khulle taur te Manpreet Badal nu akali dal chon kadan da ailaan nahin keeta gya si te os waqt Capt Amrinder Singh nae vee Manpreet Badal de vicharan naal sehmati jatayi si.