ਦੋਸਤੋ ਕਈ ਦਿਨ ਤੋਂ ਆਪਣੇ ਕਾਰਟੂਨ ਲਈ ਮੈਂ ਕੋਈ ਐਸਾ ਕਿਰਦਾਰ ਬਣਾਉਣ ਦੀ ਕੋਸਿਸ਼ ਕਰ ਰਿਹਾ ਸੀ ਕੇ ਜਿਸ ਵਿਚ ਕੁਛ ਖਾਸ ਤੇ ਅਲਗ ਹੋਵੇ । ਬੜੇ ਦਿਨਾ ਦੀ ਜੱਦੋ ਜਹਿਦ ਤੋਂ ਬਾਅਦ ਇਹ ਕਿਰਦਾਰ ਉਭਰ ਕੇ ਸਾਹਮਣੇ ਆਇਆ ........ਜਿਸ ਵਿਚੋਂ ਥੋੜਾ ਕੁ ਝਲਕਾਰਾ ਤੂਤਾਂ ਵਾਲੇ ਖੂਹ ਦੇ ਬਾਬਾ ਅਕਾਲੀ ਦਾ ਪੈਂਦਾ ਹੈ............. ਸੱਚ ਦਾ ਸਾਥ ਦੇਣ ਵਾਲਾ ਬਾਬਾ ਅਕਾਲੀ ......ਉਮੀਦ ਕਰਦਾਂ ਹਾਂ ਕੇ ਇਹ ਨਵਾਂ ਕਾਰਟੂਨ ਪਾਤਰ ਤਾਇਆ ਤੇਜਾ ਤੁਹਾਨੂੰ ਪਸੰਦ ਆਵੇਗਾ ਅਤੇ ਇਹ ਸਮਾਜਿਕ ਰਾਜਨੀਤਿਕ ਤੇ ਰੋਜਾਨਾ ਜਿੰਦਗੀ ਦੇ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਤੁਹਾਡੇ ਤੱਕ ਆਪਣੇ ਤਰੀਕੇ ਨਾਲ ਲੈ ਕੇ ਆਏਗਾ । ਤਾਇਆ ਤੇਜਾ ਕਿਸ ਅਖਬਾਰ ਜਾਂ ਰਸਾਲੇ ਦਾ ਸ਼ਿੰਗਾਰ ਬਣੇਗਾ ਜਲਦ ਹੀ ਤੁਹਾਡੇ ਨਾਲ ਸਾਂਝਾ ਕਰਾਂਗਾ.......ਕਿਰਪਾ ਕਰਕੇ ਤਾਏ ਤੇਜੇ ਬਾਰੇ ਆਪਣੇ ਕੀਮਤੀ ਵਿਚਾਰ ਜਰੂਰ ਦੇਣਾ............ ਗੁਰਸ਼ਰਨ

