A place where you will get latest Punjabi Cartoons and Caricatures.

Subscribe

Showing posts with label Birdevinder Singh Prakash Singh Badal Sukhbir Badal Punjabi Cartoons. Show all posts
Showing posts with label Birdevinder Singh Prakash Singh Badal Sukhbir Badal Punjabi Cartoons. Show all posts


ਪਤਾ ਨਹੀਂ ਕਿੰਨੇ ਕੁ ਪਾਖੰਡੀ ਬਾਬੇ ਪੰਜਾਬ ਚ ਅਨਪੜ ਭੋਲੀਆਂ ਔਰਤਾਂ ਨੂੰ ਅਪਨ੍ਨੇ ਗੱਲਾਂ ਦੇ ਜਾਲ ਚ ਫਸਾ ਕੇ ਪੈਸੇ ਬਟੋਰਨ ਲੱਗੇ ਹੋਏ ਨੇ ਤੇ ਐਸੇ ਬਾਬੇ ਤੁਹਾਨੂੰ ਹਰ ਮੋੜ ਤੇ ਟਕਰ ਜਾਣਗੇ।



ਪਿਛਲੇ ਦਿਨੀ ਬਠਿੰਡਾ ਵਿਖੇ ਬੇਰੁਜਗਾਰ ਅਧਿਆਪਕਾਂ ਦੇ ਨਾਲ ਜੋ ਕੱਟਮਾਰ ਹੋਈ ਉਹ ਵਾਕਿਆ ਹੀ ਅਤਿਨਿੰਦਨਯੋਗ ਸੀ। ਹੁਣ ਚਾਹੇ ਮੁੱਖਮੰਤਰੀ ਸਾਹਿਬ ਕੁੱਝ ਵੀ ਕਹਿਣ ਪਰ ਟੀਵੀ ਚੈਨਲਾਂ ਤੇ ਜੱਥੇਦਾਰਾਂ ਤੇ ਉਹਨਾਂ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋ ਚਾੜਿਆ ਕੁਟਾਪਾ ਪੂਰੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਅੱਖੀਂ ਦੇਖਿਆ ਹੈ। ਮੁੱਖਮੰਤਰੀ ਸਾਹਿਬ ਨੇ ਬੇਰੁਜਗਾਰ ਅਧਿਆਪਕਾਂ ਵੱਲੋਂ ਕਿਸੇ ਪ੍ਰੋਗਰਾਮ ਵਿੱਚ ਜਾ ਕੇ ਆਪਣੀਆਂ ਮੰਗਾਂ ਜਾਹਿਰ ਕਰਨ ਦੀ ਨਿੰਦਿਆ ਕੀਤੀ ਪਰ ਬਾਦਲ ਸਾਹਿਬ ਭੁੱਖੇ ਪੇਟ ਕਿੰਨੇ ਦਿਨ ਤੱਕ ਇੰਤਜਾਰ ਕਰ ਸਕਦੇ। ਹਾਂ ਕਿਸੇ ਪ੍ਰੋਗਰਾਮ ਵਿੱਚ ਜਾ ਕੇ ਇਸ ਤਰਾਂ ਆਪਣੇ ਹੱਕ ਮੰਗਣਾਂ ਗਲਤ ਹੋ ਸਕਦਾ ਹੈ ਪਰ ਇਸ ਤਰੀਕੇ ਨਾਲ ਧੀਆਂ ਭੈਣਾਂ ਨਾਲ ਧੱਕਾ ਮੁੱਕੀ ਤੇ ਖਿੱਚਧੂਹ ਕਰਨਾ ਵੀ ਕੋਈ ਸ਼ਲਾਘਾਯੋਗ ਨਹੀਂ। ਹਰ ਮੁਲਕ ਹਰ ਸੂਬੇ ਦੇ ਵਿੱਚ ਸਾਰੇ ਲੋਕਾਂ ਕੋਲ ਰੋਜਗਾਰ ਨਹੀਂ ਹੁੰਦਾ ਪਰ ਰੋਜਗਾਰ ਉਪਲਬਧ ਕਰਵਾਉਣ ਦੀ ਕੋਸ਼ਿਸ਼ਾਂ ਤਾਂ ਸਮੇ ਦੀਆਂ ਸਰਕਾਰਾਂ ਨੂੰ ਕਰਨੀਆਂ ਹੀ ਪੈਂਦੀਆਂ ਹਨ।





   24 ਘੰਟੇ ਬਿਜਲੀ – ਕਾਰਟੂਨ
ਨੇਤਾ ਲੋਕਾਂ ਦੇ ਵਾਅਦੇ ਪਾਣੀ ਦੇ ਬੁਲਬਲੇ ਵਾਂਗ ਹੁੰਦੇ ਹਨ। ਪਲਕ ਝਪਕਦੇ ਹੀ ਟੁੱਟ ਜਾਂਦੇ ਹਨ ਵੋਟਾਂ ਲਈਆਂ ਤੇ ਚਲਦੇ ਬਣੇ। ਪਰ ਆਹ ਸਾਡੇ ਨੇਤਾ 420 ਜੀ ਦਾ ਸਟਾਇਲ ਜਰਾ ਹਟ ਕੇ ਹੈ।ਪਤਾ ਹੈ ਕਿ ਵੋਟਾਂ ਫਿਰ ਸਿਰ ਤੇ ਆ ਗਈਆਂ ਪਿਛਲੇ ਚੋਣ ਮੈਨੀਫਸਟੋ ਵਾਲੇ ਸਾਰੇ ਵਾਅਦੇ ਹੁਣ ਯਾਦ ਆਏ ਨੇ। ਤੇ ਲਉ ਜੀ ਪਹਿਲਾਂ 24 ਘੰਟੇ ਬਿਜਲੀ ਦੇਣ ਵਾਲਾ ਕੰਮ ਕਰਨ ਲੱਗੇ ਨੇ ਉਹ ਵੀ ਘਰ ਘਰ ਜਾ ਕੇ। ਇਹਨੂੰ ਕਹਿੰਦੇ ਨੇ ਹਿੰਗ ਲੱਗੇ ਨਾਂ ਫਟਕੜੀ ਨਾਲੇ ਰੰਗ ਵੀ ਚੋਖਾ।


ਕਾਰਟੂਨਿਸਟ: ਗੁਰਸ਼ਰਨਜੀਤ ਸਿੰਘ ਸ਼ੀਹ


* Click on the picture to view in original Size

 















  ਕਾਂਗਰਸ ਵਿੱਚੋਂ ਅਕਾਲੀ ਦਲ ਆਏ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਹੀ ਅਲਵਿਦਾ ਮਨਪ੍ਰੀਤ ਬਾਦਲ ਦੇ ਜਾਣ ਮਗਰੋਂ ਇਹ ਅਕਾਲੀ ਦਲ ਲਈ ਦੂਸਰਾ ਝਟਕਾ